ਓਲਿਵ ਫਰਟਿਲਟੀ ਸੈਂਟਰ ਵਿਚ ਸਵਾਗਤ ਹੈ!

ਫਰਟਿਲਟੀ ਬਾਰੇ ਸੋਚਣਾ ਬਹੁਤਾ ਉਤਸ਼ਾਹ ਭਰਪੂਰ ਪਰ ਤਣਾਓ ਵਾਲਾ ਸਮਾਂ ਹੁੰਦਾ ਹੈ ਤੇ ਅਸੀਂ ਇਸਨੂੰ ਵਧ ਤੋਂ ਵਧ ਸੁਖਾਵਾਂ ਤੇ ਕਾਮਯਾਬ ਬਨਾਉਣ ਵਿਚ ਤੁਹਾਡੀ ਮਦਦ ਕਰਨ ਲਈ ਹਾਜ਼ਰ ਹਾਂ।

ਅਸੀਂ ਇਕ ਪੂਰੀਆਂ ਸੇਵਾਵਾਂ ਵਾਲਾ ਫਰਟਿਲਟੀ ਇਲਾਜ ਸੈਂਟਰ ਹਾਂ ਜੋ ਵੈਨਕੂਵਰ , ਬਰਿਟਿਸ਼ ਕੋਲੰਬੀਆ , ਕੈਨੇਡਾ ਵਿਚ ਸਥਿਤ ਹਾਂ, ਤੇ ਸਾਡੇ ਹੋਰ ਦਫਤਰ ਸਰੀ ਅਤੇ ਨੌਰਥ ਵੈਨਕੂਵਰ ਵਿਚ ਹਨ।

ਇਸ ਖੇਤਰ ਵਿਚ ਦਹਾਕਿਆਂ ਦੇ ਤਜਰਬੇ ਨਾਲ ਅਸੀਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰ ਚੁਕੇ ਹਾਂ ਅਤੇ ਅਨੇਕਾਂ ਪਰਿਵਾਰਿਕ ਅਤੇ ਸਿਹਤ ਦੇ ਹਾਲਾਤ ਵਿਚ ਕੰਮ ਕਰ ਚੁਕੇ ਹਾਂ। ਸਾਡੀਆਂ ਸੇਵਾਵਾਂ, ਪਰ ਸਿਰਫ ਇਹ ਹੀ ਨਹੀਂ,   ਵਿਚ ਮਰਦਾਂ ਅਤੇ ਔਰਤਾਂ ਦੀ ਫਰਟਿਲਟੀ ਪਰਖ  ਤੇ ਮੁਲਾਂਕਣ , ਇੰਟਰਾਯੂਟਰੀਨ ਗਰਭਧਾਰਨ, ਇਨਵਿਟਰੋ ਫਰਟੀਲਾਈਜ਼ੇਸ਼ਨ, ਓਪਰੇ ਗਰਭ ਵਿਚ ਬੱਚਾ ਧਾਰਨ ਕਰਨਾ, ਵੀਰਜ ਤੇ ਅੰਡਾ ਦਾਨ ਤੇ ਉਸਨੂੰ ਜਮਾ ਕੇ ਠੰਡਾ ਰਖਣ ਦੀਆਂ ਸੇਵਾਵਾਂ ਸ਼ਾਮਲ ਹਨ।

ਸਾਡੀ ਫਰਟਿਲਟੀ ਮਾਹਰਾਂ ਦੀ ਟੀਮ, ਬਹੁਤ ਹੀ ਵਧੀਆ ਸਿਖਲਾਈ ਵਾਲੀਆਂ ਨਰਸਾਂ, ਸਾਇੰਸਦਾਨ, ਜੈਨੇਟਿਕ ਸਲਾਹਕਾਰ, ਫਾਰਮੇਸੀ ਵਾਲੇ ਤੇ ਹੋਰ ਸਟਾਫ ਮੈਂਬਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਇਲਾਜ ਤੇ ਸਾਂਭ ਸੰਭਾਲ ਮਰੀਜ਼ ਕੇਂਦਰਤ, ਸੁਰੱਖਿਅਤ, ਨਿਪੁੰਨਤਾ ਨਾਲ ਤੇ ਕਾਮਯਾਬੀ ਨਾਲ ਹੋਵੇ।

ਸਾਡੇ  ਅਤਿ ਆਧੁਨਿਕ ਕਲਿਨਿਕ ਵਿਚ ਲੈਬੋਰਟਰੀ, ਫਾਰਮੇਸੀ ਤੇ ਸਰਜਰੀ ਦੇ ਇਲਾਜ ਲਈ ਕਮਰੇ ਹਨ ਜਿਸ ਨਾਲ ਤੁਹਾਡੀ ਠਾਹਰ ਵਧ ਤੋਂ ਵਧ ਆਰਾਮ ਤੇ ਸਹੂਲਤ ਵਾਲੀ ਹੋਵੇਗੀ।

ਹੋਰ ਜਾਣਕਾਰੀ ਚਾਹੁੰਦੇ ਹੋ? ਅਪਣੇ ਫੈਮਲੀ ਡਾਕਟਰ (ਜਾਂ ਵਾਕ-ਇਨ ਕਲਿਨਿਕ ਡਾਕਟਰ) ਨੂੰ ਸਾਡੇ ਕਲਿਨਿਕ ਲਈ  ਸਿਫਾਰਿਸ਼ ਕਰਨ ਨੂੰ ਕਹੋ।ਜੇ ਤੁਹਾਨੂੰ ਇਸ ਵਿਚ ਕੋਈ ਸਮਸਿਆ ਆਉਂਦੀ ਹੈ ਤਾਂ ਸਾਨੂੰ ਫੋਨ ਕਰੋ ਅਤੇ ਸਾਡਾ ਸਟਾਫ ਤੁਹਾਡੀ ਮਦਦ ਕਰ ਕੇ ਖੁਸ਼ ਹੋਵੇਗਾ।ਸਾਡਾ ਫੋਨ ਨੰਬਰ 604 559 9950 ਹੈ ਤੇ ਫੈਕਸ ਨੰਬਰ 604 559 9951 ।ਸਾਡੇ ਕਲਿਨਿਕ ਵਿਚ ਕਈ ਜਾਣਕਾਰੀ ਸੈਸ਼ਨ ਵੀ ਹੁੰਦੇ ਹਨ। ਕਿਰਪਾ ਕਰ ਕੇ ਫੋਨ ਕਰਕੇ ਪੁਛੋ ਤੇ ਰਜਿਸਟਰ ਕਰੋ।

ਸਾਰੇ ਦਫਤਰੀ ਸਲਾਹ ਮਸ਼ਵਰੇ, ਜਾਂਚ ਤੇ ਕੁਝ ਇਲਾਜ ਮੈਡੀਕਲ ਸਰਵਿਸ ਪਲੈਨ ਵਲੋਂ ਕਵਰ ਕੀਤੇ ਜਾਣਗੇ । ਜੇ ਤੁਸੀਂ ਸ਼ਹਿਰ ਤੋਂ ਬਾਹਰ ਤੋਂ ਹੋ ਅਤੇ ਕੈਨੇਡੀਅਨ (ਬੀ ਸੀ) ਦੀ ਮੈਡੀਕਲ ਸਰਵਿਸ ਪਲੈਨ ਹੇਠ ਕਵਰ ਨਹੀਂ ਹੋ ਤਾਂ ਸਾਡੇ ਕਲਿਨਿਕ ਵਿਚ ਫੋਨ ਕਰੋ ਤੇ ਅਸੀਂ ਤੁਹਾਡੇ ਨਾਲ ਹੋਰ ਬਦਲ ਬਾਰੇ ਗਲਬਾਤ ਕਰ ਸਕਦੇ ਹਾਂ।।

ਜੇ ਤੁਹਾਨੂੰ ਅਨੁਵਾਦ ਦੀਆਂ ਸੇਵਾਵਾਂ ਦੀ ਲੋੜ ਹੈ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਤੁਹਾਡੇ ਨਾਲ ਪੰਜਾਬੀ ਵਿਚ ਗਲਬਾਤ ਕਰ ਸਕੇ।

ਸਾਡਾ ਈਮੇਲ  info@olivefertility.com ਹੈ

ਸ਼ੁਭ ਇਛਾਵਾਂ ਸਹਿਤ ਅਤੇ ਤੁਹਾਨੂੰ ਛੇਤੀ ਮਿਲਣ ਦੀ ਉਡੀਕ ਵਿਚ,

ਓਲਿਵ ਫਰਟਿਲਟੀ ਸੈਂਟਰ ਟੀਮ